ਪਾਣੀ ਪਿਆਸਾ ਹੋ ਰਿਹੈ,
ਤੇ ਹਵਾ ਦਾ ਦਮ ਵੀ ਘੁੱਟ ਰਿਹੈ,
ਕੈਸੀ ਇਹ ਬਹਾਰ ਹੈ,
ਖੁਦ ਫੁੱਲ ਟਾਹਣੀ ਤੋਂ ਟੁੱਟ ਰਿਹੈ,
ਕੀ ਹੋਇਆ ਇਸ ਪਹਾੜ ਨੂੰ,
ਕਿਉਂ ਬੁਜ਼ਦਿਲਾਂ ਅੱਗੇ ਝੁੱਕ ਰਿਹੈ,
ਕੀ ਹੋਇਆ ਸੋਹਣੇ ਰੁੱਖ ਨੂੰ,
ਕਿਉਂ ਆਪਣੀਆਂ ਜੜ੍ਹਾਂ ਹੀ ਪੁੱਟ ਰਿਹੈ,
ਜੋ ਖਾ ਗਏ ਤੈਨੂੰ ਨੋਚ ਕੇ,
ਕਿਉਂ ਉਹਨਾਂ ਨੂੰ ਹੱਥੀਂ ਚੁੱਕ ਰਿਹੈੰ,
ਕਿਉਂ ਆਪਣੇ ਸੁਘੜ ਸਰੀਰ ਨੂੰ ,
ਤੂੰ ਗਿਰਜਾਂ ਅੱਗੇ ਸੁੱਟ ਰਿਹੈੰ,
ਜ਼ਰਾ ਖਿਆਲ ਕਰ ਤੂੰ ਪੰਜਾਬ ਹੈਂ,
ਕਿਉਂ ਅੰਦਰੋਂ ਅੰਦਰੀਂ ਘੁੱਟ ਰਿਹੈਂ,
ਤੇਰੇ ਏਸੇ ਭੋਲੇਪਣ ਕਰਕੇ,
ਹਰ ਘਟੀਆ ਬੰਦਾ ਤੈਨੂੰ ਲੁੱਟ ਰਿਹੈ,
ਚਲ ਜਾਗ ਪੈ ਹੁਣ ਬਹੁਤ ਸੌੰ ਲਿਆ,
ਤੂੰ ਸੁੱਤਾ ਕਿਉਂ ਨਈਂ ਉੱਠ ਰਿਹੈਂ,
ਹੁਣ ਕਦੋਂ ਮਿਲੇੰਗਾ ਸੁਨਹਿਰੀ ਬਣਕੇ,
ਇਹ ਸਵਾਲ "ਅਮੋਲਕ" ਪੁੱਛ ਰਿਹੈ?????
#punjabi #punjabishayrionpunjab #punjabi #punjabilanguage











