ਜਿਸ ਬੰਦੇ ਦੇ ਕੋਲ ਹੋਵੇ ਪੈਸਾ,
ਓਹਦੀ ਸੇਵਾ ਲਈ ਹਰ ਕੋਈ ਆਣ ਖੜ੍ਹਦਾ,
ਜਿਹੜਾ ਹੋਵੇ ਗਰੀਬੜਾ ਲੋੜਵੰਦ ਕੋਈ,
ਓਹਦੇ ਸੱਦਿਆਂ ਵੀ ਕੋਈ ਨਈਂ ਬਾਂਹ ਫੜ੍ਹਦਾ,
ਯਾਰੋ ਪੈਸੇ ਦਾ ਹੀ ਬੋਲ ਬਾਲਾ ਇੱਥੇ ,
ਪੈਸਾ ਹਕੂਮਤ ਤੇ ਕਾਨੂੰਨ ਤੇ ਵੀ ਰਾਜ ਕਰਦਾ,
ਹੋਵੇ ਕਿੱਡਾ ਵੀ ਝੂਠਾ ਜਾਂ ਮੱਕਾਰ ਕੋਈ,
ਪੈਸਾ ਓਹਨੂੰ ਵੀ ਇੱਜ਼ਤਦਾਰ ਕਰਦਾ,
ਹੋਵੇ ਪੈਸਾ ਤਾਂ ਸਭ ਰਿਸ਼ਤੇਦਾਰ ਬਣਦੇ,
ਬਿਨ੍ਹਾਂ ਸੱਦਿਆਂ ਵੀ ਹਰ ਕੋਈ ਆਣ ਵੜਦਾ,
ਹੋਵੇ ਕਿੰਨਾ ਵੀ ਗੂੜ੍ਹਾ ਗਰੀਬ ਨਾਲ ਰਿਸ਼ਤਾ,
ਮਾੜੇ ਬੰਦੇ ਨੂੰ ਹਰ ਕੋਈ ਵਿਸਾਰ ਛੱਡਦਾ,
ਇਹ ਸੱਚ ਹੈ ਕਿ ਪੈਸਾ ਹੋਣਾ ਚਾਹੀਦਾ ਹੈ,
ਪਰ ਉੱਪਰ ਪੈਸੇ ਤੋਂ ਹੈ ਇਹ ਸੰਸਾਰ ਰੱਬ ਦਾ ,
ਜਿਹੜਾ ਰੱਬ ਦੇ ਬੰਦਿਆਂ ਦਾ ਨਾ ਬਣੇ ਇੱਥੇ ,
ਓਹਦਾ ਰੱਬ ਵੀ ਨਈਂ ਜੇ ਯਾਰ ਬਣਦਾ ....
ਓਹਦਾ ਰੱਬ ਵੀ ਨਈਂ ਜੇ ਯਾਰ ਬਣਦਾ....
........ਅਮੋਲਕ ਨਿਮਾਣਾ .......
#bestpunjabishayeri

No comments:
Post a Comment