Friday, June 19, 2020

punjabi poetry on books

ਆਓ ਕਿਤਾਬਾਂ ਪੜ੍ਹੀਏ ਸਾਥੀਓ,
ਗਿਆਨ ਦੀ ਪੌੜੀ ਚੜ੍ਹੀਏ ਸਾਥੀਓ,

ਪੂਰੀ ਮਿਹਨਤ ਦੇ ਨਾਲ ਪੜ੍ਹਕੇ,
ਅਗਿਆਨ ਦਾ ਦੂਰ ਹਨੇਰਾ ਕਰਕੇ,
ਮਨ ਨੂੰ ਰੋਸ਼ਨ ਕਰੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ

ਕਿਤਾਬਾਂ ਦੇ ਸੰਗ ਯਾਰੀ ਪਾਈਏ,
ਕੀਮਤੀ ਸਮਾਂ ਨਾ ਕਦੇ ਗਵਾਈਏ,
ਪੜ੍ਹ ਲਿਖ ਕੇ ਕੁੱਝ ਬਣੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ

ਵਿੱਦਿਆ ਨੇ ਸਦਾ ਨਾਲ ਹੈ ਰਹਿਣਾ ,
ਵਿੱਦਿਆ ਸਾਡਾ ਸੱਚਾ ਗਹਿਣਾ,
ਵਿੱਦਿਆ ਵਿੱਚ ਹੀ ਢਲੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ,

ਅਨੁਸ਼ਾਸਨ ਦੇ ਵਿੱਚ ਰਹਿਣਾ ਸਿੱਖੀਏ,
ਇਕੱਠੇ ਰਲ ਮਿਲ ਬਹਿਣਾ ਸਿੱਖੀਏ,
ਫਿਰ ਦੇਸ਼ ਦੀ ਸੇਵਾ ਕਰੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ,
ਗਿਆਨ ਦੀ ਪੌੜੀ ਚੜ੍ਹੀਏ ਸਾਥੀਓ,

.........ਅਮੋਲਕ ਨਿਮਾਣਾ........





No comments:

Post a Comment