Sunday, December 6, 2020
Thursday, July 23, 2020
Punjabi shayri
ਆਸਾਂ ਦੀਆਂ ਕੰਧਾਂ ਉੱਤੇ ਮੈਂ,
ਇੱਕ ਮਹਿਲ ਉਸਾਰਿਆ ਖਾਬਾਂ ਦਾ,
ਕੋਈ ਕੀ ਜਾਣੇ ਕੋਈ ਕੀ ਸਮਝੇ ,
ਅਹਿਸਾਸ ਮੇਰੇ ਜਜ਼ਬਾਤਾਂ ਦਾ ,
ਜੋ ਤਾਰਿਆਂ ਹੇਠ ਗੁਜ਼ਾਰੀਆਂ ਮੈਂ ,
ਓਹਨਾਂ ਚੰਨ ਚਾਨਣੀਆਂ ਰਾਤਾਂ ਦਾ ,
ਓਹਨਾਂ ਜੇਠ ਹਾੜ ਦੀਆਂ ਧੁੱਪਾਂ ਦਾ ,
ਓਹਨਾਂ ਸਉਣ ਦੀਆਂ ਬਰਸਾਤਾਂ ਦਾ ,
ਓਹਨਾਂ ਪੋਹ ਮਾਘ ਦੇ ਪਾਲਿਅਾਂ ਦਾ ,
ਓਹਨਾਂ ਪੱਤਝੜ ਜਿਹੇ ਹਾਲਾਤਾਂ ਦਾ ,
ਹਰ ਮੌਸਮ ਦੇ ਵਿੱਚ ਮਾਣੀਆਂ ਜੋ ,
ਮਹਿਬੂਬ ਨਾ ਪਾਈਆਂ ਬਾਤਾਂ ਦਾ ,
ਕੋਈ ਕੀ ਜਾਣੇ ਕੋਈ ਕੀ ਸਮਝੇ,
ਅਹਿਸਾਸ ਮੇਰੇ ਜਜ਼ਬਾਤਾਂ ਦਾ,
ਅਹਿਸਾਸ ਮੇਰੇ ਜਜ਼ਬਾਤਾਂ ਦਾ..
......ਅਮੋਲਕ ਨਿਮਾਣਾ......
Sunday, July 5, 2020
poetry
ਅਸੀਂ ਹਾਰ ਕੇ ਵੀ ਜਿੱਤਾਂਗੇ,
ਤੁਸੀਂ ਜਿੱਤ ਕੇ ਵੀ ਹਾਰੋਗੇ,
ਸਾਡੀ ਮੁਹੱਬਤ ਨੂੰ ਜਨਾਬ ,
ਤੁਸੀਂ ਕਿੱਦਾਂ ਮਾਰੋਗੇ ??
ਅਸੀਂ ਡੁੱਬ ਕੇ ਵੀ ਤੈਰਾਂਗੇ,
ਤੁਸੀਂ ਤੈਰ ਕੇ ਵੀ ਡੁੱਬੋਗੇ ,
ਅਸੀਂ ਕੰਡਿਆਂ ਦੇ ਆਦੀ ਹਾਂ ,
ਤੁਸੀਂ ਕਿੰਨਾ ਕੁ ਚੁੱਭੋਗੇ ??
ਅਸੀਂ ਡਿੱਗ ਕੇ ਵੀ ਉੱਠਾਂਗੇ,
ਤੁਸੀਂ ਉੱਠ ਕੇ ਵੀ ਡਿੱਗੋਗੇ,
ਅਸੀਂ ਪਹਿਲਾਂ ਹੀ ਭੁੰਜੇ ਹਾਂ ,
ਤੁਸੀਂ ਕਿੰਨਾ ਕੁ ਸਿੱਟੋਗੇ ??
ਅਸੀਂ ਮਰ ਕੇ ਵੀ ਜੀਵਾਂਗੇ,
ਤੁਸੀਂ ਜਿਉਂਦੇ ਵੀ ਮਰੋਗੇ,
ਅਸੀਂ ਹਾਲਾਤਾਂ ਦੇ ਮਾਰੇ ਹਾਂ ,
ਤੁਸੀਂ ਸਾਡਾ ਕੀ ਕਰੋਗੇ ??
......ਅਮੋਲਕ ਨਿਮਾਣਾ.....
#punjabipoetry
Friday, July 3, 2020
punjabi poetry
ਮੈਂ ਵੀ ਧੁੱਪ ਦਾ ਆਸ਼ਿਕ ਸੀ ,
ਮੈਨੂੰ ਮਾਰਿਆ ਦਫਤਰੀ ਛਾਂਵਾਂ ਨੇ,
ਝੂਠੀ ਅਫਸਰਸ਼ਾਹੀ ਨੇ ,
ਤੇ ਦੱਬੇ ਕੁਚਲੇ ਚਾਵਾਂ ਨੇ ,
ਮੈਂ ਵੀ ਟੀਚੇ ਰੱਖੇ ਸੀ,
ਜਿੱਥੇ ਪੁੱਜਣਾ ਮੇਰੀ ਖੁਆਹਿਸ਼ ਸੀ,
ਪਰ ਖੌਰੇ ਓਹਨਾਂ ਰਾਹਾਂ ਨੂੰ ,
ਮੇਰੇ ਕਦਮ ਲੱਗੇ ਨਾਜਾਇਜ਼ ਸੀ,
ਸਭ ਇੱਕ ਇੱਕ ਕਰਕੇ ਉੱਧੜ ਗਏ ,
ਜੋ ਬੁਣੇ ਸੀ ਖੁਆਬ ਮੈਂ ਚਾਵਾਂ ਨਾਲ,
ਕਿਵੇਂ ਭੁੱਲ ਜਾਵਾਂ ਓਹਨਾ ਮੰਜ਼ਿਲਾਂ ਨੂੰ ?
ਤੇ ਰਾਹਗੀਰ ਬਣਾਂ ਹੋਰ ਰਾਹਾਂ ਨਾਲ?
.........ਅਮੋਲਕ ਨਿਮਾਣਾ.........
#punjabipoetry #punjabishayeri
Punjabi poetry
ਇਹ ਦੁਨੀਆਂ ਦੁਸ਼ਮਣ ਇਸ਼ਕੇ ਦੀ,
ਸਦਾ ਹੀ ਸੁਣਦੇ ਆਏ ਹਾਂ,
ਪਹਿਲਾਂ ਤਾਂ ਕਿੱਸੇ ਸੁਣਦੇ ਸੀ,
ਹੁਣ ਤਾਂ ਆਪ ਸਤਾਏ ਹਾਂ ,
ਇਹ ਰੌਲੇ ਜਾਤਾਂ ਪਾਤਾਂ ਦੇ ,
ਹਾਲੇ ਵੀ ਪਾਈ ਜਾਂਦੇ ਨੇ ,
ਤੋੜਨ ਦਿਲ ਆਸ਼ਿਕਾਂ ਦੇ ,
ਤੇ ਸਧਰਾਂ ਖਾਈ ਜਾਂਦੇ ਨੇ ,
ਸਮੇਂ ਨਾਲ ਸਭ ਕੁੱਝ ਬਦਲ ਗਿਆ,
ਸੋਚ ਨਾ ਬਦਲੀ ਲੋਕਾਂ ਨੇ,
ਖੌਰੇ ਕਿੰਨੇ ਹੀ ਘਰ ਤੋੜੇ,
ਇਹਨਾਂ ਦੀਆਂ ਰਸਮੀ ਤੋਪਾਂ ਨੇ ,
ਮੁਹੱਬਤ ਸਾਰ ਹੈ ਜ਼ਿੰਦਗੀ ਦਾ,
ਇਹ ਹਾਲੇ ਤੱਕ ਨਾ ਸਮਝ ਸਕੇ ,
ਇਸ਼ਕ ਵਿੱਚ ਰੱਤੇ ਆਸ਼ਿਕਾਂ ਦੀ,
ਕਦੇ ਇਹ ਪੜ੍ਹ ਨਾ ਰਮਜ਼ ਸਕੇ।
........ਅਮੋਲਕ ਨਿਮਾਣਾ.......
#punjabipoetry #punjabishayeri
Thursday, June 25, 2020
punjabi sad shayeri
ਮੇਰੇ ਅੱਥਰੂ ਜੋ ਵਹਿੰਦੇ ਨੇ,
ਮੈਨੂੰ ਰੋਜ਼ ਹੀ ਕਹਿੰਦੇ ਨੇ,
ਮਨ ਭਰਿਆ ਨਾ ਕਰ ,
ਏਦਾਂ ਕਰਿਆ ਨਾ ਕਰ,
ਜਦੋਂ ਹੋਵੇੰ ਤੂੰ ਇਕੱਲਾ,
ਬਣ ਜਾਂਦੇੈੰ ਕਿਉਂ ਝੱਲਾ,
ਅੈਵੇੰ ਯਾਦਾਂ ਦੇ ਪਾਲੇ 'ਚ ,
ਠਰ੍ਹਿਆ ਨਾ ਕਰ,
ਹਾੜਾ..ਏਦਾਂ ਕਰਿਅਾ ਨਾ ਕਰ,
ਇਹ ਜੋ ਸੱਜਣਾ ਦਾ ਛੱਲਾ,
ਕੰਮ ਕਰਦਾ ਏ ਅਵੱਲਾ,
ਇਸ ਛੱਲੇ ਨੂੰ ਮੂਹਰੇ,
ਕਦੇ ਧਰਿਆ ਨਾ ਕਰ,
ਯਾਰਾ...ਏਦਾਂ ਕਰਿਆ ਨਾ ਕਰ,
ਇਹ ਜੋ ਦਰਦੇ ਵਿਛੋੜਾ,
ਭਾਵੇਂ ਬੜਾ ਹੀ ਕੌੜਾ ,
ਘੁੱਟ ਸਬਰਾਂ ਦਾ ਪੀ ਕੇ ,
ਥੋੜ੍ਹਾ ਜਰਿਆ ਤਾਂ ਕਰ ,
ਵੇ ਯਾਰਾ... ਏਦਾਂ ਕਰਿਆ ਨਾ ਕਰ,
ਵੇ ਯਾਰਾ ...ਮਨ ਭਰਿਆ ਨਾ ਕਰ ।
........ਅਮੋਲਕ ਨਿਮਾਣਾ.......
#punjabisadshayeri #punjabishayeri
#shayeri #punjabishayeripics
Saturday, June 20, 2020
punjabi poetry on bad peoples
ਦਿਲਾਂ 'ਚ ਅੱਗ ,
ਤੇ ਹੱਥਾਂ 'ਚ ਗੁਲਾਬ ਨੇ,
ਇੱਕ ਇੱਕ ਚਿਹਰੇ ਉੱਤੇ ,
ਸੌ ਸੌ ਨਕਾਬ ਨੇ ,
ਜ਼ੁਬਾਨ ਤੋਂ ਨੇ ਜੀ ਜੀ ਕਹਿੰਦੇ ,
ਤੇ ਅੰਦਰੋਂ ਜੱਲਾਦ ਨੇ ,
ਬਚੋ ਉਹਨਾਂ ਲੋਕਾਂ ਤੋਂ ,
ਜੋ ਨੀਅਤ ਤੋਂ ਖਰਾਬ ਨੇ ,
ਨਿੱਕੀ ਨਿੱਕੀ ਗੱਲ ਉੱਤੇ,
ਪਾਉਂਦੇ ਜੋ ਫਸਾਦ ਨੇ ,
ਬਚੋ ਉਹਨਾਂ ਲੋਕਾਂ ਤੋਂ ,
ਜੋ ਕਮੀਨੇ ਬੇ ਹਿਸਾਬ ਨੇ ,
ਵਿਚਾਰਾਂ ਪੱਖੋਂ ਕੈਦ ਨੇ ਜੋ,
ਪਰ ਉੰਝ ਉਹ ਅਜ਼ਾਦ ਨੇ,
ਬਚੋ ਉਹਨਾਂ ਲੋਕਾਂ ਤੋਂ ,
ਜੋ ਮਨੁੱਖਤਾ ਲਈ ਗਾਜ ਨੇ ,
ਬਚੋ ਉਹਨਾਂ ਲੋਕਾਂ ਤੋਂ,
ਜੋ ਮਨੁੱਖਤਾ ਲਈ ਗਾਜ ਨੇ ।
.......ਅਮੋਲਕ ਨਿਮਾਣਾ.......
Friday, June 19, 2020
punjabi poetry on books
ਆਓ ਕਿਤਾਬਾਂ ਪੜ੍ਹੀਏ ਸਾਥੀਓ,
ਗਿਆਨ ਦੀ ਪੌੜੀ ਚੜ੍ਹੀਏ ਸਾਥੀਓ,
ਪੂਰੀ ਮਿਹਨਤ ਦੇ ਨਾਲ ਪੜ੍ਹਕੇ,
ਅਗਿਆਨ ਦਾ ਦੂਰ ਹਨੇਰਾ ਕਰਕੇ,
ਮਨ ਨੂੰ ਰੋਸ਼ਨ ਕਰੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ
ਕਿਤਾਬਾਂ ਦੇ ਸੰਗ ਯਾਰੀ ਪਾਈਏ,
ਕੀਮਤੀ ਸਮਾਂ ਨਾ ਕਦੇ ਗਵਾਈਏ,
ਪੜ੍ਹ ਲਿਖ ਕੇ ਕੁੱਝ ਬਣੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ
ਵਿੱਦਿਆ ਨੇ ਸਦਾ ਨਾਲ ਹੈ ਰਹਿਣਾ ,
ਵਿੱਦਿਆ ਸਾਡਾ ਸੱਚਾ ਗਹਿਣਾ,
ਵਿੱਦਿਆ ਵਿੱਚ ਹੀ ਢਲੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ,
ਅਨੁਸ਼ਾਸਨ ਦੇ ਵਿੱਚ ਰਹਿਣਾ ਸਿੱਖੀਏ,
ਇਕੱਠੇ ਰਲ ਮਿਲ ਬਹਿਣਾ ਸਿੱਖੀਏ,
ਫਿਰ ਦੇਸ਼ ਦੀ ਸੇਵਾ ਕਰੀਏ ਸਾਥੀਓ,
ਆਓ ਕਿਤਾਬਾਂ ਪੜ੍ਹੀਏ ਸਾਥੀਓ,
ਗਿਆਨ ਦੀ ਪੌੜੀ ਚੜ੍ਹੀਏ ਸਾਥੀਓ,
.........ਅਮੋਲਕ ਨਿਮਾਣਾ........
Thursday, June 18, 2020
Best punjabi shayeri
ਜਿਸ ਬੰਦੇ ਦੇ ਕੋਲ ਹੋਵੇ ਪੈਸਾ,
ਓਹਦੀ ਸੇਵਾ ਲਈ ਹਰ ਕੋਈ ਆਣ ਖੜ੍ਹਦਾ,
ਜਿਹੜਾ ਹੋਵੇ ਗਰੀਬੜਾ ਲੋੜਵੰਦ ਕੋਈ,
ਓਹਦੇ ਸੱਦਿਆਂ ਵੀ ਕੋਈ ਨਈਂ ਬਾਂਹ ਫੜ੍ਹਦਾ,
ਯਾਰੋ ਪੈਸੇ ਦਾ ਹੀ ਬੋਲ ਬਾਲਾ ਇੱਥੇ ,
ਪੈਸਾ ਹਕੂਮਤ ਤੇ ਕਾਨੂੰਨ ਤੇ ਵੀ ਰਾਜ ਕਰਦਾ,
ਹੋਵੇ ਕਿੱਡਾ ਵੀ ਝੂਠਾ ਜਾਂ ਮੱਕਾਰ ਕੋਈ,
ਪੈਸਾ ਓਹਨੂੰ ਵੀ ਇੱਜ਼ਤਦਾਰ ਕਰਦਾ,
ਹੋਵੇ ਪੈਸਾ ਤਾਂ ਸਭ ਰਿਸ਼ਤੇਦਾਰ ਬਣਦੇ,
ਬਿਨ੍ਹਾਂ ਸੱਦਿਆਂ ਵੀ ਹਰ ਕੋਈ ਆਣ ਵੜਦਾ,
ਹੋਵੇ ਕਿੰਨਾ ਵੀ ਗੂੜ੍ਹਾ ਗਰੀਬ ਨਾਲ ਰਿਸ਼ਤਾ,
ਮਾੜੇ ਬੰਦੇ ਨੂੰ ਹਰ ਕੋਈ ਵਿਸਾਰ ਛੱਡਦਾ,
ਇਹ ਸੱਚ ਹੈ ਕਿ ਪੈਸਾ ਹੋਣਾ ਚਾਹੀਦਾ ਹੈ,
ਪਰ ਉੱਪਰ ਪੈਸੇ ਤੋਂ ਹੈ ਇਹ ਸੰਸਾਰ ਰੱਬ ਦਾ ,
ਜਿਹੜਾ ਰੱਬ ਦੇ ਬੰਦਿਆਂ ਦਾ ਨਾ ਬਣੇ ਇੱਥੇ ,
ਓਹਦਾ ਰੱਬ ਵੀ ਨਈਂ ਜੇ ਯਾਰ ਬਣਦਾ ....
ਓਹਦਾ ਰੱਬ ਵੀ ਨਈਂ ਜੇ ਯਾਰ ਬਣਦਾ....
........ਅਮੋਲਕ ਨਿਮਾਣਾ .......
#bestpunjabishayeri
punjabi shayeri
ਦੱਬੇ ਨੇ ਤੂਫਾਨ ਕਈ ਆਉਂਦੇ ਜਾਂਦੇ ਸਾਹਾਂ ਵਿੱਚ,
ਉੰਞ ਭਾਵੇਂ ਬੁਲ੍ਹੀਅਾਂ ਤੇ ਹਾਸਾ ਰੱਖ਼ੀ ਦੈ,
ਨੰਗਾ ਸਿਰ ਮੇਰਾ ਯਾਰੋ ਓਹਦੀ ਗੈਰ ਹਾਜ਼ਰੀ ਚ,
ਉੰਞ ਭਾਵੇਂ ਮਾਰ ਕੇ ਮੜਾਸਾ ਰੱਖੀ ਦੈ,
ਓਹਦੇ ਬਿਨ੍ਹਾਂ ਕੋਈ ਫੜ ਸਕਿਆ ਨਾ ਬਾਂਹ ਮੇਰੀ,
ਉਂਞ ਉੱਤੋਂ ਉੱਤੋਂ ਮੋਡੇ ਤਾਂ ਬਥੇਰੇ ਥੱਪਦੇ ਨੇ,
ਉਹਦੇ ਵਾਂਗੂੰ ਕੋਈ ਬਣ ਸਕਿਆ ਨਾ ਢਾਲ ਮੇਰੀ,
ਉਂਞ ਨੇੜੇ ਤੇੜੇ ਲੋਕ ਤਾਂ ਬਥੇਰੇ ਵੱਸਦੇ ਨੇ,
........ਅਮੋਲਕ ਨਿਮਾਣਾ......
#punjabishayri #punjabipoetry #punjabistories#punjabilanguage
punjabi love shayri
ਜਦੋਂ ਦਿਲ ਦੇ ਜਾਨੀ ਨਾਲ,
ਗੱਲ ਨਾ ਹੋਵੇ ,
ਦਿਲ ਤਾਂਘੇ ਬਥੇਰਾ ,
ਪਰ ਕੋਈ ਹੱਲ ਨਾ ਹੋਵੇ ,
ਜਦੋਂ ਪਿੰਜਰੇ ਚ ਹੋਵੇ ,
ਕੋਈ ਰੂਹ ਦਾ ਹਾਣੀ,
ਪਰ ਥੋਡੇ ਕੋਲ ਤੋੜਨ ਦਾ ,
ਬੱਲ ਨਾ ਹੋਵੇ,
ਜਦੋਂ ਹਿਜ਼ਰਾਂ ਚ ਹੋਵੇ,
ਇਹ ਮਨ ਬੇਕਾਬੂ,
ਫਿਰ ਅੱਖਾਂ ਦਾ ਨੀਰ ਵੀ,
ਠੱਲ੍ਹ ਨਾ ਹੋਵੇ,
ਹੁੰਦਾ ਹੈ ਮੁਹੱਬਤ ਚ,
ਅਕਸਰ ਹੀ ਏਦਾਂ,
ਜਦੋਂ ਕੋਈ ਵੀ ਤੁਹਾਡੇ,
ਵੱਲ ਨਾ ਹੋਵੇ,
ਹੁੰਦਾ ਹੈ ਇਸ਼ਕੇ ਚ ,
ਮੁੱਢੋੰ ਹੀ ਏਦਾਂ ,
ਪਰ ਸੋਚੋ ਕੁੱਝ ਅੈਸਾ ਕੇ ,
ਕੱਲ੍ਹ ਨਾ ਹੋਵੇ,
ਹੁਣ ਸੋਚੋ ਕੁੱਝ ਅੈਸਾ ਕੇ ,
ਕੱਲ੍ਹ ਨਾ ਹੋਵੇ॥
.......ਅਮੋਲਕ ਨਿਮਾਣਾ ......
#punjabipoems #punjabipoetry #punjabishayeri #punjabilanguage
Subscribe to:
Comments (Atom)



































